About us

ਗੁਰਦੁਆਰਾ ਸਾਹਿਬ ਦੀ ਉਸਾਰੀ ਅਤੇ ਮਰਿਆਦਾ

ਪਹਿਲਾ- ਪਹਿਲ ਇੱਕ ਵੱਡੇ ਛੱਪਰ ਵਿੱਚ ਅਖੰਡ ਪਾਠ ਸਾਹਿਬ ਰੱਖਿਆ ਜਾਂਦਾ ਸੀ । ਫਿਰ ਸੰਤਾਂ ਦੀ ਦੇਖ ਰੇਖ ਵਿੱਚ ਗੁਰਦੁਆਰਾ ਸਾਹਿਬ ਦੀ ਇੱਕ ਛੋਟੀ ਜਿਹੀ ਇਮਾਰਤ ਉਸਾਰੀ ਗਈ ਤੇ ਫਿਰ 1996 ਵਿੱਚ ਮੁਕੰਮਿਲ ਤੌਰ ਤੇ ਸਾਰਾ ਗੁਰਦੁਆਰਾ ਬਣਿਆ ।

ਸੰਤਾਂ ਵਲੋ ਅਖੰਡ ਪਾਠ ਸਾਹਿਬ ਦਾ ਸਿਲਸਿਲਾ 1920-21 (ਜੈਤੋ ਦਾ ਮੋਰਚੇ) ਤੋਂ ਆਰੰਭ ਕੀਤਾ ਗਿਆ ਜੋ ਕਿ ਅੱਜ ਵੀ ਲਗਾਤਾਰ ਚੱਲ ਰਿਹਾ ਹੈ । ਪਹਿਲਾਂ ਸੰਤਾਂ ਦੀ ਦੇਖ ਰੇਖ ਵਿੱਚ ਹਰ ਸੰਗਰਾਂਦ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਸਨ । ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਅਤੇ ਸੰਤ ਬਾਬਾ ਦਲੀਪ ਸਿੰਘ ਜੀ ਡੁਮੇਲੀ ਵਾਲੇ ਉਚੇਚੇ ਤੌਰ ਤੇ ਪੁਹੰਚਿਆ ਕਰਦੇ ਸਨ ਤੇ ਬਜ਼ੁਰਗ ਦੱਸਦੇ ਹਨ ਕਿ ਉਸ ਦਿਨ ਤਾਂ ਬਿਹਾਲੇ ਦੀ ਧਰਤੀ ਤੇ ਰੱਬ ਆਪ ਆ ਕੇ ਬੈਠ ਜਾਂਦਾ ਸੀ । ਸੰਨ 1943 (28 ਅੱਸੂ) ਬਾਬਾ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਨਗਰ ਦੀਆਂ ਸੰਗਤਾਂ ਵਲੋਂ ਇਹ ਸੇਵਾ ਲਗਾਤਾਰ ਨਿਭਾਈ ਜਾ ਰਹੀ ਹੈ ।

ਇਸ ਅਸਥਾਨ ਤੇ ਮਰਿਆਦਾ ਅਨੁਸਾਰ ਅਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ, ਗੁਰਬਾਣੀ ਵਿਚਾਰ, ਗੁਰਮਤਿ ਵਿਚਾਰ ਉਪਰੰਤ ਦੇਗ ਵਰਤਾਈ ਜਾਂਦੀ ਹੈ । ਹਰ ਸੰਗਰਾਂਦ ਨੂੰ ਅਖੰਡ ਪਾਠ ਸਾਹਿਬ ,ਸੰਤਾਂ ਦੀ ਬਰਸੀ ਸਮਾਗਮ, ਗੁਰੂ ਸਹਿਬਾਨਾ ਦੇ ਆਗਮਨ ਗੁਰਪੁਰਬ ਤੇ ਸ਼ਹੀਦੀ ਗੁਰਪੁਰਵ ਮਨਾਉਂਣਾ ਅਤੇ ਦਸਮ ਪਾਤਿਸ਼ਾਹ ਦੇ ਅਵਤਾਰ ਗੁਰਪੁਰਵ ਸਮਂੇ ਨਗਰ ਕੀਰਤਨ ਸਜਾਇਆ ਜਾਂਦਾ ਹੈ ।